ਪੰਜਾਬੀ ਯੂਨੀਵਰਸਿਟੀ ਸਾਬਕਾ ਵਿਦਿਆਰਥੀ ਸਭਾ, ਪਟਿਆਲਾ
Punjabi University Alumni Association, Patiala

100 ਪੁਸਤਕਾਂ ਦਾ ਗੁਰਮੁਖੀ ਤੋਂ ਸ਼ਾਹਮੁਖੀ ਲਿਪੀਆਂਤਰਨ

Punjabi Univeristy Patiala

project image
About Project:

ਭਾਰਤ ਵਿਚ ਪੰਜਾਬੀ ਸਾਹਿਤ ਦੀ ਪ੍ਰਕਾਸ਼ਨਾ ਗੁਰਮੁਖੀ ਲਿਪੀ ਵਿੱਚ ਕੀਤਾ ਜਾਂਦਾ ਹੈ।
ਸ਼ਾਹਮੁਖੀ ਦਾ ਜਾਣਕਾਰ ਗੁਰਮੁਖੀ ਤੋਂ ਅਣਜਾਣ ਹੋਣ ਕਾਰਨ, ਗੁਰਮੁਖੀ ਵਿਚ ਰਚੇ ਸਾਹਿਤ ਨੂੰ ਨਹੀਂ ਪੜ੍ਹ ਸਕਦਾ।
ਗੁਰਮੁਖੀ ਲਿਪੀ ਤੋਂ ਅਣਜਾਣ ਅਜਿਹੇ ਵਿਅਕਤੀਆਂ ਦੀ ਸੁਵਿਧਾ ਵਾਸਤੇ ਇਸ ਲਿਪੀ ਵਿਚ ਰਚੇ ਸਾਹਿਤ ਦੇ ਲਿਪੀਅੰਤਰ ਦੀ ਜ਼ਰੂਰਤ ਪੈਂਦੀ ਹੈ।
ਭਾਰਤ ਅਤੇ ਪਾਕਿਸਤਾਨ ਤੋਂ ਇਲਾਵਾ ਵਤਨ ਛੱਡ ਕੇ ਪਰਦੇਸੀ ਜਾ ਵਸਣ ਵਾਲੇ ਪੰਜਾਬੀਆਂ ਲਈ ਦੋਵਾਂ ਲਿਪੀਆਂ ਵਿਚ ਛਪੀਆਂ ਸਾਹਿਤਕ ਕ੍ਰਿਤਾਂ ਦਾ ਲਿਪੀਅੰਤਰ ਕਰਕੇ ਕ੍ਰਿਤਾ ਨਾਲ ਸਾਂਝ ਪੈਦਾ ਕਰਨੀ ਵਰਤਮਾਨ ਦੌਰ ਦੀ ਅਹਿਮ ਜ਼ਰੂਰਤ ਹੈ। I
ਇਸੇ ਕੜੀ ਤਹਿਤ ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਦੀਆਂ 100 ਪ੍ਰਮੁੱਖ ਪੁਸਤਕਾਂ ਨੂੰ ਗੁਰਮੁਖੀ ਤੋਂ ਸ਼ਾਹਮੁਖੀ ਵਿੱਚ ਲਿਪੀਅੰਤਰ ਕਰਨ ਦੀ ਯੋਜਨਾ ਬਣਾਈ ਗਈ ਹੈ।
ਇਸ ਲਿਪੀਅੰਤਰ  ਲਈ ਪੁਸਤਕਾਂ ਦੀ ਚੋਣ ਯੂਨੀਵਰਸਿਟੀ ਵੱਲੋਂ ਗਠਿਤ ਉੱਚ ਪੱਧਰੀ ਕਮੇਟੀ ਵੱਲੋਂ ਕੀਤੀ ਜਾਵੇਗੀ।