ਪੰਜਾਬੀ ਯੂਨੀਵਰਸਿਟੀ ਸਾਬਕਾ ਵਿਦਿਆਰਥੀ ਸਭਾ, ਪਟਿਆਲਾ
Punjabi University Alumni Association, Patiala

ਪੰਜਾਬੀ ਪਾਰਕ

Punjabi Univeristy Patiala

project image
About Project:

ਪੰਜਾਬੀ ਵਿਭਾਗ ਦਾ ਪ੍ਰਮੁੱਖ ਮੰਤਵ  - ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਖੇਤਰਾਂ ਵਿਚ ਉਚੇਰੀ ਖੋਜ ਅਤੇ ਅਧਿਆਪਨ ਨੂੰ ਪ੍ਰਫੁਲਿਤ ਕਰਨਾ ਅਤੇ ਪੰਜਾਬੀ ਸੱਭਿਆਚਾਰ ਦੀ ਸਾਂਭ ਸੰਭਾਲ ਕਰਕੇ ਅਗਲੇਰੀਆਂ ਪੀੜ੍ਹੀਆਂ ਨੂੰ ਪੰਜਾਬੀਅਤ ਨਾਲ ਜੋੜਨਾ ਹੈ।
ਇਸੇ ਕੜੀ ਤਹਿਤ ਪੰਜਾਬੀ ਵਿਭਾਗ ਵੱਲੋਂ ਵਿਭਾਗ ਦੇ ਸਾਹਮਣੇ ਵਾਲੇ ਪਾਰਕ ਨੂੰ ਪੰਜਾਬੀ ਪਾਰਕ ਵਜੋਂ ਬਣਾਉਣ ਦੀ ਯੋਜਨਾ ਬਣਾਈ ਗਈ ਹੈ। 
ਇਸ ਪਾਰਕ ਨੂੰ ਹੇਠ ਅਨੁਸਾਰ ਪੂਰਨ ਤੌਰ ਤੇ ਪੰਜਾਬੀ ਦਿਖ ਦਿੱਤੀ ਜਾਵੇਗੀ। 
ਪੰਜਾਬੀ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਨਾਲ ਸਬੰਧਤ ਕਲਾ ਕ੍ਰਿਤੀਆਂ ਅਤੇ ਸਮੱਗਰੀ ਸਥਾਪਿਤ ਕੀਤੀ ਜਾਵੇਗੀ। 
ਪੰਜਾਬੀ ਦੇ ਪ੍ਰਮੁੱਖ ਸਹਿਤਕਾਰਾਂ ਦੀਆਂ ਤਸਵੀਰਾਂ ਉਹਨਾਂ ਦੀਆਂ ਕੁਟੇਸ਼ਨਾਂ, ਕਾਵਿਕ ਤੁਕਾਂ ਅੰਕਿਤ ਕੀਤੀਆਂ ਜਾਣਗੀਆਂ। 
ਗੁਲਮੋਹਰ ਦੇ ਰੁੱਖ ਦੀਆਂ ਟਾਹਣੀਆਂ ਉੱਤੇ ਪੰਜਾਬੀ ਭਾਸ਼ਾ ਦੇ ਲਿਪੀ ਚਿੰਨ ਲਟਕਾਏ ਜਾਣਗੇ। 
ਪਾਰਕ ਨੂੰ ਚਾਰੇ ਪਾਸਿਓਂ ਪਹਿਲਾਂ ਇੱਕ ਫੁੱਲ ਦਰ ਪੱਟੀ ਬਣਾ ਕੇ ਸਜਾਇਆ ਜਾਵੇਗਾ। 
ਚਾਰੇ ਕੋਨਿਆਂ ਉੱਤੇ ਪੁਰਾਣੀ ਇੱਟ ਦੀ ਛੋਟੀ ਕੰਧ ਕੀਤੀ ਜਾਵੇਗੀ। 
ਪੰਜਾਬ ਦੇ ਇਤਿਹਾਸਿਕ ਪ੍ਰਸੰਗ ਨੂੰ ਉਭਾਰਨ ਹਿਤ ਸਿੰਧੂ ਘਾਟੀ ਦੀ ਸਭਿਅਤਾ ਦੇ ਚਿੰਨ੍ਹ ਵੀ ਅੰਕਿਤ ਕੀਤੇ ਜਾਣਗੇ ਤਾਂ ਕਿ ਵਿਦਿਆਰਥੀ ਆਪਣੀ ਵਿਰਾਸਤ ਤੋਂ ਜਾਣੂ ਹੋ ਸਕਣ। 
ਪਾਰਕ ਦੇ ਐਂਟਰੀ ਗੇਟ ਉੱਤੇ ਵੀ ਊੜਾ ਆਕਾਰ ਦਾ ਗੇਟ ਹੋਵੇਗਾ।