ਪੰਜਾਬੀ ਯੂਨੀਵਰਸਿਟੀ ਸਾਬਕਾ ਵਿਦਿਆਰਥੀ ਸਭਾ, ਪਟਿਆਲਾ
Punjabi University Alumni Association, Patiala

ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਲਈ ਵਜ਼ੀਫ਼ਾ

Punjabi Univeristy Patiala

project image
About Project:

ਪੰਜਾਬੀ ਯੂਨੀਵਰਸਿਟੀ ਦਾ ਮੁੱਖ ਮੰਤਵ, ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਪ੍ਰਚਾਰ-ਪ੍ਰਸਾਰ ਕਰਨਾ ਹੈ। 
ਪੰਜਾਬੀ ਯੂਨੀਵਰਸਿਟੀ ਕੇਵਲ ਪੰਜਾਬੀ ਭਾਸ਼ਾ ਨੂੰ ਲੈ ਕੇ ਹੀ ਕਾਰਜਸ਼ੀਲ ਨਹੀਂ ਬਲਕਿ ਇਸ ਵਿਚ ਵੱਖ-ਵੱਖ ਗਿਆਨ ਖੇਤਰਾਂ ਨਾਲ ਸਬੰਧਿਤ 70 ਦੇ ਲਗਭਗ ਵਿਭਾਗ ਹਨ।
ਯੂਨੀਵਰਸਿਟੀ 14,000 ਤੋਂ ਵੱਧ ਵਿਦਿਆਰਥੀਆਂ ਨੂੰ ਬਹੁ-ਪੱਖੀ, ਬਹੁ-ਖੋਜੀ ਅਤੇ ਬਹੁ-ਪ੍ਰਤਿਭੀ ਸਿੱਖਿਆ ਬਹੁਤ ਹੀ ਢੁਕਵੇਂ ਵਾਤਾਵਰਨ ਵਿੱਚ ਪਰਦਾਨ ਕਰ ਰਹੀ ਹੈ। 
ਯੂਨੀਵਰਸਿਟੀ ਬਹੁਤ ਸਾਰੇ ਨਿਮਰ ਪਿਛੋਕੜ ਨਾਲ ਸਬੰਧਤ ਵਿਦਿਆਰਥੀਆਂ ਦੀਆਂ ਵਿਦਿਅਕ ਲੋੜਾਂ ਪੂਰੀਆਂ ਕਰ ਰਹੀ ਹੈ।
ਇਹਨਾਂ ਵਿਦਿਆਰਥੀਆਂ ਵਿੱਚੋਂ ਵੱਡਾ ਹਿੱਸਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀਆਂ ਵੱਖ-ਵੱਖ ਕਿਸਮਾਂ ਦੇ ਅਧੀਨ ਸ਼ਾਮਲ ਨਹੀਂ ਹੈ। 
ਮੌਜੂਦਾ ਵਿਵਸਥਾ ਦੇ ਅਨੁਸਾਰ ਯੂਨੀਵਰਸਿਟੀ ਪ੍ਰਸ਼ਾਸਨ ਸਿਰਫ 8% ਵਿਦਿਆਰਥੀਆਂ ਨੂੰ ਪੂਰੀ ਟਿਊਸ਼ਨ ਫੀਸ ਮੁਆਫੀ ਪ੍ਰਦਾਨ ਕਰ ਸਕਦਾ ਹੈ।
ਇਸ ਸਥਿਤੀ ਵਿੱਚ ਵੱਡੀ ਗਿਣਤੀ ਵਿੱਚ ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਜਾਰੀ ਰੱਖਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ|
ਪੰਜਾਬੀ ਯੂਨੀਵਰਸਿਟੀ ਦੁਆਰਾ ਇਹਨਾਂ ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਦੀ ਮਦਦ ਲਈ ਵਜ਼ੀਫੇ ਦਾ ਇੱਕ ਪੂਲ ਬਣਾਉਣ ਦਾ ਪ੍ਰਸਤਾਵ ਕੀਤਾ ਹੈ। 
ਮੌਜੂਦਾ ਸਥਿਤੀ ਵਿੱਚ ਯੂਨੀਵਰਸਿਟੀ ਆਪਣੇ ਸਾਬਕਾ ਵਿਦਿਆਰਥੀਆਂ ਦੇ ਸਾਹਮਣੇ 100 ਵਜ਼ੀਫੇ ਦਾ ਇੱਕ ਪੂਲ ਬਣਾਉਣ ਦਾ ਪ੍ਰਸਤਾਵ ਰੱਖਦੀ ਹੈ
ਇਹ 100 ਵਜ਼ੀਫੇ ਵਿਦਿਆਰਥੀਆਂ ਨੂੰ ਮੈਰਿਟ ਅਤੇ ਆਮਦਨ ਦੇ ਆਧਾਰ 'ਤੇ ਵੰਡੇ ਜਾਣਗੇ।
ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਨੂੰ ਅਜਿਹੇ ਵਿਦਿਆਰਥੀਆਂ ਦੀ ਮਦਦ ਲਈ ਲਈ ਸਕਾਲਰਸ਼ਿਪ ਪੂਲ ਵਿੱਚ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਉਣ ਲਈ ਸੱਦਾ ਦਿੱਤਾ ਜਾਂਦਾ ਹੈ।